A New Milestone in Education: Sunny Oberoi Vivek Sadan and Jagat Guru Nanak Dev Punjab State Open University to Collaborate – Dr. S.P.S. Oberoi
Under the guidance and blessings of Managing Trustee of Sarbat Da Bhala Charitable Trust Dr. S.P.S Oberoi along with Dr. Sarabjinder Singh, and Dr. Baljeet Singh Khaira – whose support is both inspiring and encouraging – a new era of collaboration has begun between Punjab State Open University, Patiala, and Sunny Oberoi Vivek Sadan, Sri Anandpur Sahib. Both institutions have signed a significant Memorandum of Understanding (MOU), expressing their commitment to working together in the future. This partnership is dedicated to the greater benefit of students and society.
.
ਅਨੰਦਪੁਰ ਸਾਹਿਬ ਚ ਸੰਨੀ ਓਬਰਾਏ ਵਿਵੇਕ ਸਦਨ ਤੇ ਜਗਤ ਗੁਰ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀ. ਰਲਕੇ ਮਾਰਨਗੇ ਵਿਦਿਆ ਖੇਤਰ ‘ਚ ਹੰਭਲਾ : ਡਾ. ਐਸ. ਪੀ. ਸਿੰਘ ਓਬਰਾਏ 12 ਜੂਨ 2025
ਤੁਸੀਂ ਕਿਹੜੇ ਸਮੁੰਦਰ ਤੇ ਉਸਦੇ ਕਿਹੜੇ ਰਹੱਸ ਦੀ ਗੱਲ ਕਰਦੇ ਹੋ ਜੇ ਤੁਸੀਂ ਸਮੁੰਦਰ ਵੇਖਣ ਹੈ ਜਾਂ ਉਸਦੇ ਰਹੱਸ ਦਾ ਅਨੰਦ ਮਾਨਣਾ ਹੈ ਤਾਂ ਅਨੰਦਪੁਰ ਦਾ ਧਿਆਨ ਧਰ ਬਾਬਾ ਬਖਸ਼ਾ ਜੀ ਜਦ ਗੁਰੂ ਪਾਤਸ਼ਾਹ ਦੀ ਮੁਹੱਬਤ ਵਿੱਚ ਪੂਰਾ ਸੂਰਾ ਹੋ ਇਨ੍ਹਾਂ ਸ਼ਬਦਾਂ ਨਾਲ ਅਨੰਦਪੁਰ ਸਾਹਿਬ ਦੀ ਮਹਿਮਾ ਕਰਦਾ ਹੈ ਤਾਂ ਅੱਖਾਂ ਆਪ-ਮੁਹਾਰੇ ਮੁੰਦ ਜਾਂਦੀਆਂ ਹਨ। ਸੱਚਮੁਚ ਅਨੰਦਪੁਰ ਸਾਹਿਬ ਜਿੱਥੇ ਇਕ ਨਿਵੇਕਲੀ ਕੌਮ ਸਿਖਰ ਗ੍ਰਹਿਣ ਕਰਦੀ ਹੈ ਪਰ ਇਹ ਬਹੁਤ ਹੀ ਹੈਰਾਨੀ ਦੀ ਗੱਲ ਹੈ ਕਿ ਅਨੰਦਪੁਰ ਸਾਹਿਬ ਜਿਵੇਂ ਸਿਖਰ ਗ੍ਰਹਿਣ ਕਰਨਾ ਚਾਹੀਦਾ ਸੀ ਓਵੇਂ ਕਰ ਨਾ ਸਕਿਆ ਬੇਸ਼ਕ ਹਲਾਤ ਹੁਣ ਬਹੁਤ ਬਿਹਤਰ ਹੋ ਚੁੱਕੇ ਹਨ। ਲੋਕਾਂ ਦਾ ਧਿਆਨ ਅਨੰਦਪੁਰ ਵੱਲ ਹੋਇਆ ਹੈ ਤੇ ਇਹ ਪਾਕ ਧਰਤਿ ਸੰਸਾਰ ਦੇ ਨਕਸ਼ੇ ਤੇ ਆਏਗੀ ਇਹ ਸਾਡਾ ਭਰੋਸਾ ਹੈ।
ਅਨੰਦਪੁਰ ਸਾਹਿਬ ਦੀ ਧਰਤਿ ਤੇ ਪਿਛਲੇ ਸਮੇਂ ‘ਸੰਨੀ ਓਬਰਾਏ ਵਿਵੇਕ ਸਦਨ’ ਦੀ ਸਥਾਪਨਾ ਉਨ੍ਹਾਂ ਯਤਨਾਂ ਵਿੱਚੋਂ ਇਕ ਪ੍ਰਵਾਨ ਕਰਨੀ ਚਾਹੀਦੀ ਹੈ ਜੋ ਅਨੰਦਪੁਰ ਸਾਹਿਬ ਦੇ ਵਿਕਾਸ ਤੇ ਵਿਗਾਸ ਲਈ ਭੂਮਿਕਾ ਨਿਭਾਉਣ ਵਾਲੇ ਯਤਨ ਹੋ ਰਹੇ ਹਨ। ਇਸ ਸਦਨ ਦਾ ਮੁੱਖ ਕਾਰਜ ਅਨੰਦਪੁਰ ਦੇ ਇਰਦ-ਗਿਰਦ ਵਿੱਦਿਆ ਦਾ ਇਕ ਅਜਿਹਾ ਸਤੰਭ ਖੜਾ ਕਰਨਾ ਹੈ ਜੋ ਥੁੜਾਂ ਮਾਰੇ ਉਨ੍ਹਾਂ ਯੋਗ ਵਿਦਿਆਰਥੀਆਂ ਨੂੰ ਆਪਣੀ ਹਿੱਕ ਨਾਲ ਲਾਵੇ ਜੋ ਵਿੱਤੀ ਕਮਜ਼ੋਰੀਆਂ ਕਾਰਨ ਕਿਤਾਬ ਤੋਂ ਹਮੇਸ਼ਾਂ ਲਈ ਦੂਰ ਹੋ ਗਏ ਤੇ ਹੋ ਰਹੇ ਹਨ। ਇਸ ਸਾਰੇ ਕਾਰਜਾਂ ਪਿੱਛੇ ਦੁਬਈ ਨਾਲ ਸਬੰਧਤ ਮਸ਼ਹੂਰ ਦਾਨੀ ਐਸ. ਪੀ. ਐਸ ਉਬਰਾਏ ਜੀ ਦੇ ਕਾਰਜਾਂ ਵਿੱਚੋਂ ਵੇਖੀ ਜਾ ਸਕਦੀ ਹੈ। ਕਰੋੜਾਂ ਰੁਪਏ ਖਰਚ ਉਨਾਂ ਨੇ ਇਸ ਕੇਂਦਰ ਦੀ ਸਥਾਪਨਾ ਕੀਤੀ।
ਪਰ ਉਨਾਂ ਦੀ ਮੁਹੱਬਤੀ ਭਾਵਨਾ ਇਸ ਕਾਰਜ ਨਾਲ ਸੰਤੁਸ਼ਟ ਨਹੀਂ ਹੋਈ ਤੇ ਫਿਰ ਸੋਚ ਵਿਚਾਰ ਉਪਰੰਤ ਉਨਾਂ ਨੇ ਇਸ ਕੇਂਦਰ ਨੂੰ ਯੂਨੀਵਰਸਿਟੀ ਵਿੱਚ ਤਬਦੀਲ ਕਰਨ ਦਾ ਨਿਰਣਾ ਲੈ ਲਿਆ ਹੈ।
ਇਸ ਕਾਰਜ ਨੂੰ ਅੱਗੇ ਵਧਾਉਂਦੇ ਹੋਏ ਉਨਾਂ ਨੂੰ ਮਸ਼ਹੂਰ ਵਿੱਦਿਆ ਸ਼ਾਸ਼ਤਰੀ ਡਾ. ਸਰਬਜਿੰਦਰ ਸਿੰਘ ਦੀ ਚੋਣ ਵਾਈਸ ਚਾਂਸਲਰ ਵਜੋਂ ਆਉਣ ਵਾਲੇ ਸਮੇਂ ਵੱਲ ਇਸ਼ਾਰਾ ਕਰ ਦਿੱਤਾ ਹੈ। ਅੱਜ ਇਸ ਕਾਰਜ ਦਾ ਸਿਖਰ ਗ੍ਰਹਿਣ ਕਰ ਗਿਆ ਜਦ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਨਾਲ ਉਨਾਂ ਦਾ ਮੈਮੋਰੈਂਡਮ ਆਫ ਅੰਡਰਸਟੈਡਿੰਗ (MoUs) ਕੀਤਾ ਜਿਸ ਵਿੱਚ ਇਸ ਯੂਨੀਵਰਸਿਟੀ ਦੇ ਬਹੁਤ ਹੀ ਮਹੱਤਵਪੂਰਨ ਕਿੱਤਾ ਮੁਖੀ ਕੋਰਸ ਇਸ ਬਣ ਰਹੀ ਯੂਨੀਵਰਸਿਟੀ ਦਾ ਹਿੱਸਾ ਹੋ ਗਏ ਹਨ। ਅੱਜ ਇਸ ਕਾਰਜ ਲਈ ਡਾ. ਐਸ.ਪੀ.ਐਸ. ਓਬਰਾਏ ਜੀ ਦੀ ਅਗਵਾਈ ਵਿੱਚ ਡਾਇਰੈਕਟਰ ਸਦਨ ਡਾ. ਭੁਪਿੰਦਰ ਕੌਰ ਜੀ ਨੇ ਹਸਤਾਖਰ ਕੀਤੇ ਅਤੇ ਯੂਨੀਵਰਸਿਟੀ ਵੱਲੋਂ ਰਜਿਸਟਰਾਰ ਡਾ. ਬਲਜੀਤ ਸਿੰਘ ਖਹਿਰਾ ਨੇ ਇਸ ਪਵਿੱਤਰ ਸੰਧੀ ਤੇ ਹਸਤਾਖਰ ਕਰ ਸਹੀ ਪਾਈ। ਯੂਨੀਵਰਸਿਟੀ ਦੇ ਅਧਿਆਪਕ ਤੇ ਕਰਮਚਾਰੀ ਵੱਡੀ ਗਿਣਤੀ ਵਿੱਚ ਇਸ ਇਤਿਹਿਾਸਕ ਮੌਕੇ ਤੇ ਇਕੱਠੇ ਹੋਏ। ਯੂਨੀਵਰਸਿਟੀ ਵੱਲੋਂ ਡਾ. ਵਿਨੋਦ ਕੁਮਾਰ ਨੇ ‘ਓਬਰਾਏ ਸਾਹਿਬ’ ਦੇ ਕਾਰਜਾਂ ਦੀ ਜਾਣਕਾਰੀ ਸਾਂਝੀ ਕਰ ਉਨ੍ਹਾਂ ਨੂੰ ਮਨੁੱਖਤਾ ਦਾ ਮਸੀਹਾ ਦੱਸਿਆ। ਇਸ ਤਰ੍ਹਾਂ ਰਜਿਸਟਰਾਰ ਸਾਹਿਬ ਨੇ ਕਿਹਾ ਕਿ ਮੈਂ ਇਸ ‘ਇਤਿਹਾਸਕ ਪੱਤਰ’ ਤੇ ਸਹੀ ਪਾ ਖੁਦ ਮਾਣ-ਮਹਿਸੂਸ ਕਰ ਰਿਹਾ ਹਾਂ। ਪ੍ਰੋ. ਓਬਰਾਏ ਨੇ ਕਿਹਾ ਕਿ ਇਸ ਸਾਰੇ ਕਾਰਜਾਂ ਵਿੱਚੋਂ ਮੈਂ ਮਨਫੀ ਹਾਂ ਅਸਲ ’ਚ ਇਹ ਗੁਰੂ ਕਿਰਪਾ ਹੈ ਤੇ ਗੁਰੂ ਨਾਨਕ ਜੀ ਨੇ ਇਹ ਬਖਸ਼ਿਸ਼ ਮੇਰੇ ਤੇ ਕਰ ਦਿੱਤੀ ਹੈ। ਡਾ. ਸਰਬਜਿੰਦਰ ਸਿੰਘ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਸੰਨੀ ਓਬਰਾਏ ਸਦਨ ਦੀ ਡਾਇਰੈਕਟਰ ਤੇ ਯੂਨੀਵਰਸਿਟੀ ਵਲੋਂ 3 ਸਟਾਫੀ, ਡਾ. ਸੁਖਦੇਵ ਸਿੰਘ, ਡਾ. ਜਗਜੀਤ ਸਿੰਘ ਨੇ ਵਿਚਾਰ ਪੇਸ਼ ਕੀਤੇ।