“The dream of establishing a world-class university on the sacred soil of Anandpur Sahib is on the brink of becoming a reality,” declared Prof. (Dr.) S.P.S. Oberoi.
Significant progress has been made — the land has been acquired, the draft of the University Act has been finalized, and the structure of the initial academic programs has been laid out. These programs will include both short-term and online courses. Public announcements have been made, and admissions are now open.
Taking a major step forward, Dr. Oberoi has appointed Dr. Sarbjinder Singh, a distinguished Sikh scholar and internationally respected academician, as the first Vice Chancellor of the university. Immediately following his appointment, Dr. Sarbjinder Singh made four key academic and administrative appointments, signaling that the university’s operations are rapidly taking shape:
1. Dr. Bhupinder Kaur has been appointed Professor and Dean.
2. Dr. Rajinder Singh Atwal has taken charge as Head of the Department of Medicine and Professor of Eminence.
3. Ms. Smriti Puri has been appointed Associate Professor in GST and Income Tax, and additionally as the University’s Finance Officer.
4. Mr. Surinder Singh has been appointed Chief of the Carpentry Department.
Speaking passionately, Dr. Oberoi stated:
“My deepest desire is to liberate our community from the long-standing regret that we lack a single educational institution which offers modern, skill-based, and tuition-free learning. With this university, that vision is finally coming to life.”
“ਅਨੰਦਪੁਰ ਸਾਹਿਬ ਦੀ ਪਾਕ-ਪਵਿੱਤਰ ਧਰਤਿ ਤੇ ਯੂਨੀਵਰਸਿਟੀ ਦਾ ਸੁਪਨਾ ਸਾਕਾਰ ਹੋਣ ਜਾ ਰਿਹਾ ਹੈ” ਪ੍ਰੋ. (ਡਾ.) ਐੱਸ.ਪੀ.ਐਸ ਓਬਰਾਏ
ਤਕਨੀਕੀ ਸ਼ਰਤਾਂ ਪੂਰੀਆਂ ਕਰਨ ਵੱਲ ਵਧਿਆ ਜਾ ਰਿਹਾ ਹੈ। ਜ਼ਮੀਨ ਦੀ ਖ੍ਰੀਦ ਹੋ ਚੁੱਕੀ ਹੈ, ਯੂਨੀਵਰਸਿਟੀ ਦੇ ਐਕਟ ਦੀ ਬਣਤਰ ਦੀ ਬੁਣਤੀ ਬੁਣ ਲਈ ਗਈ ਹੈ ਤੇ ਆਰੰਭਲੇ ਕੋਰਸਾਂ ਬਾਰੇ ਵੀ ਫੈਸਲਾ ਹੋ ਚੁੱਕਾ ਹੈ। ਇਹ ਕੋਰਸ ਛੋਟੇ ਵੀ ਹੋਣਗੇ ਤੇ ਆਨਲਾਈਨ ਵੀ। ਇਸ ਦੀ ਸੂਚਨਾ ਪਬਲਿਕ ਕਰ ਦਿੱਤੀ ਗਈ ਹੈ ਤੇ ਦਾਖ਼ਲੇ ਆਰੰਭ ਹੋ ਗਏ ਹਨ।
ਇਸੇ ਮਾਰਗ ਵੱਲ ਹੋਰ ਅੱਗੇ ਵਧਦੇ ਹੋਏ ਅੱਜ ਯੂਨੀਵਰਸਿਟੀ ਦੇ ਵਾਂਈਸ ਚਾਂਸਲਰ ਵਜੋਂ ਸੁਪ੍ਰਸਿੱਧ ਸਿੱਖ ਚਿੰਤਕ ਕੌਮਾਤਰੀ ਅਕਾਦਮੀਸ਼ੀਅਨ ਡਾ. ਸਰਬਜਿੰਦਰ ਸਿੰਘ ਨੂੰ ਡਾ. ਓਬਰਾਏ ਜੀ ਨੇ ਰੁਤਬੇ-ਆਸੀਨ ਕਰ ਦਿੱਤਾ ਹੈ। ਇਸ ਦੇ ਤੁਰੰਤ ਬਾਅਦ ਚਾਰ ਨਿਯੁਕਤੀਆਂ ਵਾਈਸ ਚਾਸਂਲਰ ਸਾਹਿਬ ਨੇ ਕਰ ਇਹ ਇਸ਼ਾਰਾ ਕਰ ਦਿੱਤਾ ਹੈ ਕਿ ਇਹ ਕਾਰਜ ਬਹੁਤ ਜਲਦ ਨੇਪਰੇ ਚਾੜਿਆ ਜਾਵੇਗਾ –
(1) ਡਾ. ਭੁਪਿੰਦਰ ਕੌਰ ਨੂੰ ਪ੍ਰੋਫੈਸਰ ਤੇ ਡੀਨ ਨਿਯੁਕਤ ਕੀਤਾ ਗਿਆ।
(2) ਡਾ. ਰਾਜਿੰਦਰ ਸਿੰਘ ਅਟਵਾਲ ਚਿਕਤਿਸਾ ਵਿਭਾਗ ਦੇ ਮੁਖੀ ਤੇ ਪ੍ਰੋ. ਆਫ ਐਮੀਨੈਸ ਨਿਯੁਕਤ ਕੀਤੇ ਗਏ ਹਨ।
(3) ਸਮਰਿਤੀ ਪੁਰੀ ਜੀ.ਐਸ.ਟੀ ਤੇ ਇੰਨਕਮ ਟੈਕਸ ਵਿਭਾਗ ਦੇ ਐਸੋਸੀਏਟ ਪ੍ਰੋਫ਼ੈਸਰ ਬਣ ਗਏ ਨੇ ਤੇ ਇਸ ਦੇ ਨਾਲ਼ ਯੂਨੀਵਰਸਿਟੀ ਦੇ ਵਿੱਤ ਅਫਸਰ ਵਜੋਂ ਵੀ ਉਨਾਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ।
(4) ਸੁਰਿੰਦਰ ਸਿੰਘ ਉਸਾਰੀ ਵਿਭਾਗ ਦੇ ਚੀਫ਼ ਨਿਯੁਕਤ ਹੋ ਗਏ ਹਨ।
ਡਾ. ਓਬਰਾਏ ਜੀ ਨੇ ਦੱਸਿਆ ਹੁਣ ਮੇਰੀ ਇਕੋਂ ਪ੍ਰਬਲ ਇੱਛਾ ਇਹ ਹੈ ਕਿ ਮੈਂ ਆਪਣੀ ਕੌਮ ਨੂੰ ਇਸ ਉਲਾਹਮੇ ਤੋਂ ਮੁਕਤ ਕਰਾ ਸਕਾ। ਅੱਜ ਤੱਕ ਇਕ ਵੀ ਅਜਿਹਾ ਵਿੱਦਿਅਕ ਅਦਾਰਾ ਨਹੀਂ ਹੈ ਜਿੱਥੇ ਆਧੁਨਿਕ ਸਿੱਖਿਆ ਵੀ ਹੋਵੇ, ਕਿੱਤਾ-ਮੁਖੀ ਵੀ ਹੋਵੇ ਤੇ ਫ਼ੀਸ ਮੁਕਤ ਵੀ।
