The main objective of Sarbat Da Bhala Charitable Trust is to impart skills to the youth of Punjab. S. P. Singh Oberoi.Happiness gained by awarding Certificate of Professional Qualification to Punjabi youth far beyond the distribution of University Degrees – Dr. Raj Bahadur.Working in the field of education, Sarbat Da Bhala Charitable Trust has opened Skill Development Centers in 12 states of India. To this end, Sunny Oberoi Vivek Sadan: Advance Institute of Social Sciences research center was opened in the holy city of Sri Anandpur Sahib. Upon completion of the certified course, Dr. S. P. Singh Oberoi Managing Trustee Sarbat Da Bhala Charitable Trust and Certificates were awarded by Dr. Raj Bahadur, Vice Chancellor Baba Farid University of Health and Sciences, Faridkot during a packed function. Participating as the chief guest, Raj Bahadur blessed the students and encouraged them to adopt the skill. Dr. S. P. Oberoi reiterated his commitment to skills education and institutional development.
ਪੰਜਾਬ ਦੇ ਨੌਜਵਾਨਾਂ ਨੂੰ ਹੁਨਰੀ ਯੋਗਤਾ ਪ੍ਰਦਾਨ ਕਰਨਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦਾ ਮੁੱਖ ਟੀਚਾ: ਡਾ. ਐੱਸ. ਪੀ. ਸਿੰਘ ਓਬਰਾਏ
ਪੰਜਾਬੀ ਨੌਜਵਾਨਾਂ ਨੂੰ ਪੇਸ਼ਾਵਰ ਯੋਗਤਾ ਦੇ ਸਰਟੀਫਿਕੇਟ ਪ੍ਰਦਾਨ ਕਰਕੇ ਪ੍ਰਾਪਤ ਕੀਤੀ ਖ਼ੁਸ਼ੀ ਯੂਨੀਵਰਸਿਟੀ ਦੇ ਡਿਗਰੀ ਵੰਡ ਤੋਂ ਕਿਤੇ ਵੱਧ ਕੇ – ਡਾ. ਰਾਜ ਬਹਾਦਰ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਸਿੱਖਿਆ ਦੇ ਖੇਤਰ ਵਿੱਚ ਕੰਮ ਕਰਦਿਆਂ ਭਾਰਤ ਦੇ 12 ਪ੍ਰਦੇਸਾਂ ਵਿੱਚ ਹੁਨਰ ਵਿਕਾਸ ਸੈਂਟਰ ਖੋਲ੍ਹ ਚੁੱਕਿਆ ਹੈ। ਇਸੇ ਟੀਚੇ ਤਹਿਤ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਨਗਰੀ ਵਿਖੇ ਸੰਨੀ ਓਬਰਾਏ ਵਿਵੇਕ ਸਦਨ :ਐਡਵਾਂਸ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਿਜ਼ ਖ਼ੋਜ ਕੇਂਦਰ ਖੋਲਿਆ ਗਿਆ ਅਤੇ ਸਟੈਨੋਗਰਾਫੀ ਅਤੇ ਟਾਈਪਿੰਗ ਅਤੇ ਸੰਗੀਤ ਸਿਖਲਾਈ ਵਾਲੇ ਵਿਦਿਆਰਥੀਆਂ ਨੂੰ ਆਈ ਐਸ ਓ ਪ੍ਰਮਾਣਿਤ ਕੋਰਸ ਸੰਪੂਰਨ ਕਰਨ ਤੇ ਡਾ. ਐੱਸ. ਪੀ. ਸਿੰਘ ਓਬਰਾਏ ਮੈਨੇਜਿੰਗ ਟਰੱਸਟੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਅਤੇ ਡਾ. ਰਾਜ ਬਹਾਦਰ, ਵਾਈਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਐਂਡ ਸਾਇੰਸਜ਼ ਫ਼ਰੀਦਕੋਟ ਵੱਲੋ ਭਰਵੇਂ ਸਮਾਗ਼ਮ ਦੌਰਾਨ ਸਰਟੀਫਿਕੇਟ ਪ੍ਰਦਾਨ ਕੀਤੇ ਗਏ।